2022-12-31 18:31:45
ਸਤਿ ਸ਼੍ਰੀ ਅਕਾਲ ਮੇਰੇ ਸਾਰੇ ਪਿਆਰੇ ਛੋਟੇ ਅਤੇ ਵੱਡੇ ਭੈਣ-ਭਰਾਵਾਂ ਨੂੰ .......ਸੱਭ ਨੂੰ ਦਿਲ ਦੀਆਂ ਗਹਿਰਾਈਆਂ ਤੋਂ “ਨਵੇਂ ਸਾਲ ਦੀਆਂ ਮੁਬਾਰਕਾਂ”,,,,,ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹ ਨਵਾਂ ਸਾਲ ਸਰਬਤ ਲਈ ਨਵੀਂ ਉਮੀਂਦ ਦੀ ਕਿਰਨ ਲੈ ਕੇ ਆਵੇ, ,,,,ਸੱਭ ਦੇ ਦਿਲ ਦੀਆਂ ਮਨੋਂ ਕਾਮਨਾਵਾਂ ਪੂਰੀਆਂ ਹੋਣ,,,,,,,ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ “ ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ।।“ ਭਾਵ ਕਿ ਇਕ ਵਾਰ ਹੱਥੋ ਨਿਕਲਿਆ ਵੇਲਾ ਦੁਬਾਰਾ ਹੱਥ ਨਹੀਂ ਆਉਂਦਾ ਪਿਛੇ ਸਿਰਫ਼ ਪਛਤਾਵਾ ਰਹਿ ਜਾਂਦਾ ਹੈ,,,,,ਪਰ ਸਮਝਦਾਰੀ ਇਸ ਵਿਚ ਹੁੰਦੀ ਹੈ ਕਿ ਉਸ ਬੀਤੇ ਸਮੇਂ ਦੇ ਪਛਤਾਵੇਂ ਦੇ ਲਈ ਵਰਤਮਾਨ ਸਮਾਂ ਨਹੀ ਖਰਾਬ ਕਰਨਾ ਚਾਹੀਦਾ ਬਲਕਿ ,,,,,ਵਰਤਮਾਨ ਸਮੇਂ ਵਿਚ ਦੁਗਣੀ ਮੇਹਨਤ ਕਰਕੇ ਖਰਾਬ ਕੀਤੇ ਹੋਏ ਸਮੇਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ......ਬਾਕੀ ਗੁਰੂ ਸਾਹਿਬ ਸੱਭ ਨੂੰ ਮੇਹਨਤਾਂ ਕਰਨ ਦਾ ਬਲ ਬਖਸ਼ਣ ਜੀ......ਪੰਜਾਬ ਉਤੇ ਮੇਹਰਾਂ ਭਰਿਆਂ ਹੱਥ ਰੱਖਣ ,,,,,ਹਰ ਇਕ ਬੱਚੇ ਨੂੰ ਰੋਜ਼ੁਗਾਰ ਦੀ ਦਾਤ ਬਖਸ਼ਣ......ਬਾਕੀ ਕਦੇ ਮਨ ਉਦਾਸ ਹੋਵੇ ਚੰਗੇ ਗਾਣੇ ਸੁਣ ਲਈਏ ਤਾਂ Positive Vibes ਆਪਣੇਂ ਆਪ ਪੈਦਾ ਹੋ ਜਾਂਦੀਆਂ ਹਨ,,,,,,,ਵੈਸੇ ਤਾਂ ਜਿੰਦਗੀ ਜਿੰਦਾਂਬਾਦ ਰਹਿਣੀ ਚਾਹੀਦੀ , ਪਰ ਫ਼ਿਰ ਵੀ ਕਦੇ ਢਹਿੰਦੀ ਕਲਾ ਹੋਵੇ ਤਾਂ ਮੇਰੇ ਕਹਿਣ ਤੇ ਇਕ ਗਾਣਾ ਡਾਕਟਰ ਸਤਿੰਦਰ ਸਿੰਘ ਸਰਤਾਜ਼ ਜੀ ਦਾ ਜ਼ਰੂਰ ਸੁਣਿਓ ਜੀ......ਗਾਣੇ ਦਾ ਨਾਮ ਹੈ.....”ਬਹੁਤਾ ਸੋਚੀ ਨਾਂ”….ਚੰਦ ਬੋਲ ਸਾਂਝੇ ਕਰ ਰਿਹਾਂ ਹਾਂ,,,,,ਜਿਸਨੇ ਇਸ ਜਹਾਨ ਨੂੰ ਸਿਰਝਿਆ ਹੈ , ਉਹਨੂੰ ਪਤਾ ਦੁੱਖਾ ਪਰਸ਼ਾਨੀਆਂ ਦਾ,,,,ਉਹਨੂੰ ਖ਼ਬਰ ਹੈ ਤੇਰੇ ਮੁਨਾਫਿਆਂ ਦੀ,,,,ਉਹਨੂੰ ਫ਼ਿਕਰ ਹੈ ਤੇਰੀਆਂ ਹਾਨੀਆਂ ਦਾ.....ਜਦੋਂ ਵਖ਼ਤ ਆਇਆ ਉਹਨੇ ਬਖਸ਼ ਦੇਣਾ ,ਉਹ ਤਾਂ ਬਾਦਸ਼ਾਹ ਦੁਨੀ ਦੇ ਦਾਨੀਆਂ ਦਾ........ਸਰਤਾਜ ਵੇ ਰਮਜ਼ ਜੇ ਸਮਝ ਆ ਗਈ , ਫ਼ਿਰ ਅੰਤ ਨਹੀ ਰਹਿਣਾ ਹੈਰਾਨੀਆਂ ਦਾ”.......ਬਾਕੀ ਮੇਹਨਤਾਂ ਕਰਦੇ ਰਹੋ ,,,,,ਫ਼ਲ ਵੀ ਜ਼ਰੂਰ ਮਿਲੂ ਅਤੇ ਤਜ਼ਰਬਾ ਵੀ......ਸਰਬਤ ਦਾ ਭਲਾ .......ਇਕ ਵਾਰ ਫ਼ਿਰ ਤੋਂ ਮੇਰੇ ਪਿਆਰੇ ਵਿਦਿਆਰਥੀਆਂ ਨੂੰ ਨਵੇ ਸਾਲ ਵੀਹ ਸੌ ਤੇਈ (2023) ਦੀਆਂ ਕਰੌੜ-ਕਰੌੜ ਮੁਬਾਰਕਾਂ ...........
2.8K viewsPositiveVibesPunjab Official Youtube, 15:31