2023-01-04 06:36:05
ਸਤਿ ਸ਼੍ਰੀ ਅਕਾਲ ਮੇਰੇ ਸਾਰੇ ਪਿਆਰੇ ਵਿਦਿਆਰਥੀਆਂ ਨੂੰ ......ਜਿਵੇਂਕਿ ਆਪ ਸੱਭਨੂੰ ਪਤਾ ਹੈ ਕਿ VDO & Excise ਦੇ ਪੇਪਰ Postponed ਦੀਆਂ ਖ਼ਬਰਾਂ ਕਾਫੀ ਹੱਦ ਤੱਕ ਸੱਚ ਹੁੰਦੀਆਂ ਜਾਪਦੀਆ ਹਨ। ਪਰ ਸੱਚ ਜਾਣਿਓ ਇਹ ਬਹੁਤ ਹੀ ਦੁਖਦਾਈ ਖ਼ਬਰ ਹੈ,,,,,,ਸੱਭ ਤੋਂ ਵੱਧ ਦੁੱਖ ਇਸ ਗੱਲ ਦਾ ਹੈ ਕਿ ਜੋ ਆਪਣੇ ਆਪ ਨੂੰ ਇਕ ਟੀਚਰ ਆਖਵਾਉਂਦੇ ਹਨ ਉਹ ਹੱਸ ਹੱਸ ਕੇ ਚੰਦ ਵਿਊਜ਼ ਦੀ ਖਾਤਰ ਇਹ ਵੀਡਿਓ ਪਾ ਰਹੇ ਹਨ,,,,,,,ਮੈਂ ਮੰਨਦਾ ਬੋਰਡ ਨੇ ਕਰਨੀ ਆਪਣੀ ਮਰਜ਼ੀ ਹੈ ਪਰ ਜੇ ਇਹੀ ਜ਼ੋਰ ਆਪਾ ਸਾਰੇ ਟੀਚਰ ਇਸ ਗੱਲ ਦੇ ਵਿਰੋਧ ਵਿਚ ਲਗਾ ਦਿੰਦੇ ਕਿ ਪੇਪਰ Postponed ਨਾ ਹੋਣ ਤਾਂ ਸ਼ਾਇਦ ਕੋਈ ਸਰਕਾਰ ਦੇ ਕੰਨ ਤੇ ਜੂੰ ਸਰਕ ਜਾਂਦੀ,,,,,,ਕਿਉਂਕਿ ਪੇਪਰ ਅੱਗੇ ਹੋਣ ਨਾਲ ਬੱਚਿਆ ਦਾ ਬਹੁਤ ਵੱਡਾ ਨੁਕਸਾਨ ਹੈ,,,ਮਾਨਸਿਕ ਤੌਰ ਤੇ ਬੱਚਾ ਪੇਰਸ਼ਾਨ ਹੋ ਜਾਂਦਾ ਪਿਛਲੇ 6 ਮਹੀਨਿਆਂ ਤੋਂ ਤਿਆਰੀ ਕਰ-ਕਰ ,,,,,ਸਾਡੇ ਵਰਗਿਆ ਤੋਂ ਪੈਸੇ ਲਗਾ ਕੇ ਕੋਰਸ ਲੇ ਕੇ.....ਜਿਨ੍ਹਾਂ ਦੀ Validity ਹੁੰਦੀ ਹੈ , ਮੇਹਨਤ ਕਰ ਰਹੇ ਸੀ। ਸਪੈਸ਼ਲ ਮੇਰੀਆਂ ਭੈਣਾਂ ਜਿਨ੍ਹਾਂ ਕੋਲ ਜਿਆਦਾ ਮੌਕੇ ਨਹੀਂ ਹੁੰਦੇ ਕਿਉਂਕਿ ਘਰਦੇ ਕਹਿ ਦਿੰਦੇ ਇਹ ਪੇਪਰ ਦੇਖ ਲੇ ਕਲੀਅਰ ਹੁੰਦਾ ਠੀਕ ਹੈ, ਨਹੀਂ ਤੇਰੀ ਵਿਆਹ ਦੀ ਉਂਮਰ ਹੋ ਚੱਲੀ ਹੈ,,,,,,ਬੁਹਤ ਕੁਝ ਹੁੰਦਾ ਜੋ ਸਾਨੂੰ ਨਹੀ ਦਿਖਦਾ ,,,,,,ਕਿਸ ਹਲਾਤਾ ਵਿਚ ਇਕ ਆਮ ਘਰ ਦੇ ਬੱਚੇ ਪੜ੍ਹ ਰਹੇ ਹਨ। ਇਹਨਾਂ ਕਾਰਨਾਂ ਕਰਕੇ ਬੱਚੇ ਵਿਦੇਸ਼ਾ ਵੱਲ ਨੂੰ ਭੱਜ ਰਹੇ ਹਨ,,,,,ਕਿਉਂਕਿ ਜਲਦੀ ਕੋਈ ਪੇਪਰ ਨਹੀਂ ਹੁੰਦਾ ਜੇ ਹੋ ਵੀ ਜਾਂਦਾ ਹੈ ਤਾਂ 6-6 ਮਹੀਨੇ Joining ਨਹੀਂ ਹੁੰਦੀ ,,,,,,,,ਸੋ ਮੈਂ ਸਾਰੇ ਟੀਚਰ ਸਾਹਿਬਾਨ ਨੂੰ ਹੱਥ ਬੰਨ ਕੇ ਬੇਨਤੀ ਕਰਦਾਂ ਜਿਨ੍ਹਾਂ ਜ਼ੋਰ ਤੁਸੀਂ ਇਹ ਦੱਸਣ ਵਿਚ ਲਗਾ ਰਹੇ ਹੋ ਕਿ ਪੇਪਰ ਕੈਂਸਲ ਹੋ ਗਏ ਉਨ੍ਹਾਂ ਆਪਾ ਇਹ ਦੱਸਣ ਵਿਚ ਲਗਾ ਦੇਈਏ ਕਿ ਅਗਰ ਇਸ ਤਰ੍ਹਾਂ ਹੁੰਦਾ ਤਾਂ ਬਹੁਤ ਗਲਤ ਹੈ,,,,,,ਮੈਂ ਇਸ ਗੱਲ ਦਾ ਡੱਟ ਕੇ ਵਿਰੋਧ ਕਰਾਂਗਾ ਮੈਨੂੰ ਕਿਸੇ ਹੋਰ ਤੋਂ ਤਾਂ ਉਮੀਦ ਨਹੀਂ ਪਰ ਉਸ ਪ੍ਰਮਾਤਮਾ ਤੇ ਭਰੋਸਾ ਅਤੇ ਆਪਣੇ ਵਿਦਿਆਰਥੀਆਂ ਤੇ ਯਕੀਨ ਹੈ ਕਿ ਤੁਸੀਂ ਮੇਰਾ ਸਾਥ ਜ਼ਰੂਰ ਦੇਵੋਗੇ,,,,,,ਬਾਕੀ ਇਹ ਨਵੇਂ ਸਾਲ ਦੀ ਕੋਈ ਚੰਗੀ ਸ਼ੁਰੂਆਤ ਨਹੀਂ ਹੈ,,,,,,,ਪੇਪਰ ਹੋਣਾ ਬਣਦਾ ਸੀ ਕਿਉਂਕਿ ਇਸ ਦਾ ਇੰਤਜ਼ਾਰ ਵਿਦਿਆਰਥੀ ਪਿਛਲੇ 6 ਮਹੀਨਿਆਂ ਤੋਂ ਕਰ ਰਹੇ ਸੀ ,,,,,,,,ਦੁਖੀ ਹਿਰਦੇ ਨਾਲ ਅੰਤ ਵਿਚ ਇਹੀ ਕਹਾਂਗਾ ਕਿ ਜੇ ਜਜ਼ਬਾਤਾ ਕਰਕੇ ਕਿਸੇ ਨੂੰ ਵੀ ਮੇਰੇ ਸ਼ਬਦਾਂ ਤੋਂ ਠੇਸ ਪਹੁੰਦੀ ਹੋਵੇ ਮਾਫੀ , ਪਰ ਇਹ ਇਕ ਕੌੜਾ ਸੱਚ ਹੈ,,,,,,,ਜੇ ਕਿਸੇ ਨੂੰ ਨਹੀਂ ਯਕੀਨ ਤਾਂ ਇਕ ਦਿਨ ਲਈ ਮੇਰਾ ਮੋਬਾਇਲ ਫੋਨ ਆਪਣੇ ਕੋਲ ਰੱਖ ਲਓ ਪਤਾ ਲੱਗ ਜਾਵੇਗਾ ਕਿ ਇਕ ਪੇਪਰ ਕੈਂਸਲ ਹੋਣ ਨਾਲ ਇੱਕਲੇ -ਇੱਕਲੇ ਵਿਦਿਆਰਥੀ ਦੇ ਦਿਲ ਤੇ ਕੀ ਬੀਤ ਦੀ ਹੈ। ਧੰਨਵਾਦ ਸਹਿਤ।
7.8K viewsPositiveVibesPunjab Official Youtube, 03:36