Get Mystery Box with random crypto!

ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਆਪਾ ਸਾਰੇ ਆਪਣੇ ਚੈਂਨਲ ਤੇ ਇੱਕ ਪਰਿਵ | Positive Vibes Punjab Official 🖥️🏆

ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਆਪਾ ਸਾਰੇ ਆਪਣੇ ਚੈਂਨਲ ਤੇ ਇੱਕ ਪਰਿਵਾਰ ਵਾਂਗ ਹਾਂ, ਜਿਵੇਂ ਤਾਹਨੂੰ ਸੱਭ ਨੂੰ ਪਤਾ ਮੈਂ ਆਪਣਾ ਹਰ ਦੁੱਖ-ਸੁੱਖ ਤੁਹਾਡੇ ਨਾਲ਼ ਅਕਸਰ ਸਾਂਝਾ ਕਰਦਾ ਰਹਿੰਦਾ ਹਾਂ, ਸੋ ਇੱਕ ਬਹੁਤ ਵੱਡੀ ਖੁਸ਼ੀ ਵੀ ਸਾਂਝੀ ਕਰਨਾ ਮੈਂ ਆਪਣਾ ਫਰਜ਼ ਸਮਝਦੇ ਹੋਏ ਆਪ ਸੱਭ ਨਾਲ਼ ਸਾਂਝੀ ਕਰਨ ਜਾ ਰਿਹਾ ਹਾਂ , ਵੈਸੇ ਤਾਂ ਇਹ ਜਾਣਕਾਰੀ ਮੈਂ ਵੀਡੀਓ ਪਾ ਕੇ ਦੇਣੀ ਸੀ ਪਰ ਕਿਸੇ ਕਾਰਨ ਕਰਕੇ ਇਹ ਇੰਨੀ ਜ਼ਲਦੀ ਸੰਭਵ ਨਹੀਂ....ਪਿਛਲੀ ਦਿਨੀ ਉਸ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਅਤੇ ਤੁਹਾਡੀਆਂ ਅਣਮੁੱਲੀਆਂ ਦੁਆਵਾਂ ਸਦਕਾ ਮੈਂ ਪੰਜਾਬ ਪੁਲਿਸ ਬਤੌਰ IT Expert Officer Join ਕਰ ਲਿਆ ਹੈ ,,,,,,,ਬਾਕੀ ਕਈਆ ਨੂੰ ਸ਼ਾਇਦ ਇਹ ਲਗਣਾ ਹੈ ਕਿ ਹੁਣ ਸਰ ਪੜ੍ਹਾਉਂਣਗੇ ਨਹੀਂ ,,,,,,,ਅਜਿਹਾ ਕਦੀ ਨਹੀਂ ਹੋ ਸਕਦਾ ਕਿਉਂਕਿ ਪੜ੍ਹਾਉਂਣਾ ਮੇਰਾ Passion ਹੈ ਅਤੇ ਜੇ ਵਾਹਿਗੁਰੂ ਨੇ ਆਪਣੀ ਮੇਹਰ ਸਦਕਾ ਇਹ ਦਾਤ ਮੈਨੂੰ ਦਿਤੀ ਹੈ ਤਾਂ ਮੇਰੇ ਵੀ ਕੁਛ ਫਰਜ਼ ਬਣਦੇ ਹਨ ,,,,,ਮੈਨੂੰ ਵੀ ਆਪਣੀ ਜੁੰਮੇਵਾਰੀ ਦਾ ਅਹਿਸਾਸ ਹੈ ਕਿ ਅਨੇਕਾਂ ਹੀ ਵਿਦਿਆਰਥੀ ਆਪਣੇ ਚੈਂਨਲ ਤੇ ਨਿਰਭਰ ਹਨ ਇਸ ਗੱਲ ਦਾ ਅੰਦਾਜ਼ਾ ਤੁਸੀਂ ਹੇਠਲੀ ਫੋਟੋ ਤੋਂ ਵੀ ਲਗਾ ਸਕਦੇ ਹੋ ....ਸਾਡੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਐਕਡਮੀ ਫਿਲੌਰ ਵਿਖੇ ਟ੍ਰੈਨਿੰਗ ਚਲ ਰਹੀ ਹੈ ਮੇਰੇ ਤੇ ਤੁਹਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਐਕਡਮੀ ਵਿੱਚ Sub Inspector (TSS, Intelligence , Investigations) ਕੇਡਰ ਵਿੱਚ ਟ੍ਰੈਨਿੰਗ ਕਰ ਰਹੇ ਲਗਭਗ ਸਾਰੇ ਹੀ ਵਿਦਿਆਰਥੀ ਆਪਣੇ ਚੈਂਨਲ ਤੋ ਫ੍ਰੀ ਜਾਂ Computer Master ਕੋਰਸ ਵਿੱਚ ਪੜ੍ਹੇ ਹਨ ਤੇ ਜਦੋਂ ਇਹਨਾਂ ਨੂੰ ਮੇਰੇ ਆਉਂਣ ਦਾ ਪਤਾ ਲਗਿਆ ਤਾਂ ਇਹ ਆਪਣਾ ਕੀਮਤੀ ਸਮਾਂ (ਕਿਉਂਕਿ ਟ੍ਰੈਨਿੰਗ ਵਿੱਚ 5 ਮਿੰਟ ਦਾ ਸਮਾਂ ਵੀ ਫ੍ਰੀ ਨਹੀਂ ਮਿਲਦਾ ) ਕੱਢ ਕੇ ਮੈਨੂੰ ਮਿਲਣ ਆਏ ਹਾਲਾਕਿ ਮੈਂ ਚੈਂਨਲ ਤੇ ਆਪਣੀ ਸ਼ਕਲ ਬਹੁਤ ਘੱਟ ਦਿਖਾਉਂਦਾ ਹਾਂ ਤਾ ਕਰਕੇ ਜਿਆਦਾਤਰ ਵਿਦਿਆਰਥੀ ਮੇਰੀ ਆਵਾਜ਼ ਤੋਂ ਹੀ ਮੈਨੂੰ ਪਛਾਣ ਲੈਂਦੇ ਹਨ ਤੇ ਸਾਡੀ ਸਾਰਿਆਂ ਦੀ ਮੈਸ ਇਥੇ ਇੱਕਠੀ ਹੋਣ ਕਰਕੇ ਇਹਨਾਂ ਨੇ ਮੇਰੀ ਆਵਾਜ਼ ਤੋਂ ਪਛਾਣ ਲਿਆ ਤੇ ਇੱਕ ਯਾਦਗਾਰ ਪਲ ਤਸਵੀਰ ਦੇ ਰੂਪ ਵਿੱਚ ਕੈਦ ਕੀਤੇ ਬਾਕੀ ਇਹ ਫੋਟੋ ਸ਼ੇਅਰ ਕਰਨ ਦਾ ਮਕਸਦ ਵੀ ਇਹੀ ਹੈ ਕਿ ਹੁਣ ਕੋਈ ਪੇਪਰ ਨਾ ਹੋਣ ਕਰਕੇ, ਕਾਫ਼ੀ ਵਿਦਿਆਰਥੀ ਆਪਣੇ ਆਪ ਵਿੱਚ demotivate ਹੋ ਰਹੇ ਹਨ , ਤੁਸੀਂ ਦੇਖੋ ਫੋਟੋ ਵਿੱਚ ਜੋ ਵੀ ਵਿਦਿਆਰਥੀ ਹਨ ਉਹ ਵੀ ਤੁਹਾਡੇ ਵਰਗੇ ਹੀ ਹਨ, ਉਹ ਜੇ ਇਸ ਮੁੰਕਾਮ ਤੇ ਪਹੁੰਚੇ ਹਨ ਤਾਂ ਸਿਰਫ ਅਤੇ ਸਿਰਫ ਆਪਣੀ ਮੇਹਨਤ ਸਦਕਾ , ਸੋ ਹੌਸਲਾ ਨਾ ਹਾਰੋ , ਮੰਜਿਲ ਇੱਕ ਦਿਨ ਜ਼ਰੂਰ ਮਿਲੇਗੀ ਅਤੇ ਚੈਂਨਲ ਤੇ ਕੁਝ ਕੁ ਦਿਨਾਂ ਬਾਅਦ ਰੋਜ਼ਾਨਾ ਵੀਡੀਓ ਮਿਲਿਆ ਕਰੇਗੀ । ਉਮੀਦ ਕਰਦਾ ਹਾਂ ਕਿ ਤੁਸੀਂ ਆਪਣੀ ਤਿਆਰੀ ਨੂੰ ਹੋਰ Boost up ਕਰੋਗੇ ਅਤੇ ਆਪਣੇ ਮਾਂ-ਬਾਪ ਤੇ ਆਪਣੇ ਵੱਡੇ ਭਰਾ ਦੇ ਚੈਂਨਲ ਦਾ ਨਾਮ ਜ਼ਰੂਰ ਰੋਸ਼ਨ ਕਰੋਗੇ । ਬਾਕੀ ਤਸਵੀਰਾਂ ਸ਼ਨੀਵਾਰ ਜਾਂ ਐਤਵਾਰ ਨੂੰ ਵੀਡੀਓ ਵਿੱਚ ਸ਼ੇਅਰ ਕਰਾਗਾਂ .....ਬਹੁਤ ਬਹੁਤ ਧੰਨਵਾਦ
Positive Vibes Punjab