Get Mystery Box with random crypto!

ਜ਼ਰੂਰੀ ਸੰਦੇਸ਼ ਤੇ ਜਾਣਕਾਰੀ ਜਿਵੇਂ ਕਿ ਪਿਛਲੀ ਪੋਸਟ ਵਿੱਚ ਦੱਸਿਆ ਸੀ, ਟੈਲ | Punjabi Books

ਜ਼ਰੂਰੀ ਸੰਦੇਸ਼ ਤੇ ਜਾਣਕਾਰੀ

ਜਿਵੇਂ ਕਿ ਪਿਛਲੀ ਪੋਸਟ ਵਿੱਚ ਦੱਸਿਆ ਸੀ, ਟੈਲੀਗ੍ਰਾਮ ਗਰੁੱਪਾਂ ਜਾਂ ਪ੍ਰਾਈਵੇਟ ਚੈਟ ਵਿੱਚ ਕੁੱਝ ਸ਼ਾਤਰ ਤੇ ਵਿਹਲੜ ਬੰਦੇ ਅਕਸਰ ਬਕਵਾਸ ਕਰਦੇ ਰਹਿੰਦੇ ਹਨ, ਤੰਗ-ਪ੍ਰੇਸ਼ਾਨ ਕਰਦੇ ਹਨ, ਡਰਾਉਂਦੇ-ਧਮਕਾਉਂਦੇ ਹਨ। ਕੁੱਝ ਐਡਮਿਨ ਵੀ ਇਨ੍ਹਾਂ 'ਚ ਸ਼ਾਮਲ ਹਨ। ਅਜਿਹਾ ਕਰਨ ਲਈ ਇਹ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ, ਜਿਵੇਂ-
ਕਿਸੇ ਗਰੁੱਪ ਐਡਮਿਨ ਜਾਂ ਚੈਨਲ ਐਡਮਿਨ ਵੱਲੋਂ ਆਪਣਾ ਨਾਮ ਛੁਪਾ ਕੇ ਬਕਵਾਸ ਕਰਨਾ
ਕੋਈ ਚੈਨਲ ਐਡਮਿਨ, ਆਪਣੇ ਚੈਨਲ ਦੇ ਨਾਮ 'ਤੇ ਕਿਸੇ ਗਰੁੱਪ ਵਿੱਚ ਪੋਸਟ ਕਰ ਸਕਦਾ ਹੈ, ਜਿਸ ਨਾਲ ਪੋਸਟ ਪਾਉਣ ਵਾਲੇ ID ਦਾ ਪਤਾ ਨਹੀਂ ਲਗਦਾ (ਐਡਮਿਨ ਚੈਨਲ ਵੀ ਅਨੇਕਾਂ ਬਣਾ ਸਕਦਾ)
ਸ਼ਾਤਰ ਬੰਦੇ ਕਿਸੇ ਹੋਰ ਚੈਨਲ ਨੂੰ ਬਦਨਾਮ ਕਰਨ ਲਈ ਉਸੇ ਵਰਗਾ ਚੈਨਲ ਬਣਾ ਲੈਂਦੇ ਹਨ, ਇਸੇ ਫੇਕ ਚੈਨਲ ਦੇ ਨਾਂ 'ਤੇ ਬਕਵਾਸ ਕਰਨ ਲੱਗਦੇ ਹਨ
ਸ਼ਾਤਰ ਬੰਦੇ ਫੇਕ ID ਬਣਾਉਂਦੇ ਰਹਿੰਦੇ ਹਨ, ਆਪਣੀ ਪ੍ਰੋਫਾਈਲ ਵਿਚਲੀ ਜਾਣਕਾਰੀ ਬਦਲਦੇ ਰਹਿੰਦੇ ਹਨ, ਤਾਂ ਕਿ ਦੇਖਣ ਵਾਲਿਆਂ ਨੂੰ ਲੱਗੇ ਕਿ ਪਹਿਲਾਂ ਕੋਈ ਹੋਰ ਸੀ, ਹੁਣ ਹੋਰ
ਚੈਟ ਵਿੱਚ ਤੁਹਾਨੂੰ ਅਖੌਤੀ/ਵਿਹਲੜ/ਕੁੱਤਾ ਵਗੈਰਾ ਸ਼ਬਦ ਵਰਤਕੇ ਉਕਸਾਉਣਗੇ, ਜੇ ਤੁਸੀਂ ਕੁੱਝ ਗਲਤ ਲਿਖ-ਬੋਲ ਦਿੱਤਾ ਤਾਂ ਬਾਦ 'ਚ ਕੱਟਵੱਢ ਕਰਕੇ ਤੁਹਾਨੂੰ ਗਲਤ ਬਣਾ ਦੇਣਗੇ (ਟੈਲੀਗ੍ਰਾਮ 'ਚ ਤੁਸੀਂ ਦੂਸਰੇ ਦੇ ਇਨਬਾਕਸ 'ਚੋਂ ਵੀ ਮੈਸਜ ਡਿਲੀਟ ਕਰ ਸਕਦੇ ਹੋ, ਬੈਨ ਕਰਨ ਤੋਂ ਬਾਦ ਵੀ)

ਉਪਰੋਕਤ ਚਲਾਕੀਆਂ ਤੇ ਬਕਵਾਸ ਪੋਸਟਾਂ ਦਾ ਰਿਕਾਰਡ ਰੱਖਣ ਲਈ ਇੱਕ ਖ਼ਾਸ ਚੈਨਲ ਬਣਾਇਆ ਗਿਆ ਹੈ, ਜਿਸਦਾ ਲਿੰਕ ਉੱਪਰ ਵੀ ਦਿੱਤਾ ਹੋਇਆ ਹੈ, ਇਸ ਚੈਨਲ ਦਾ ਮਕਸਦ-
ਸ਼ਾਤਰ ਬੰਦਿਆਂ ਦੇ ਮੈਸਜ, ਸਕਰੀਨਸ਼ਾਟ, ਕਾਲ ਰਿਕਾਰਡਿੰਗ ਵਗੈਰਾ ਸਾਂਭਣਾ
ਅਜਿਹੇ ਬੰਦਿਆਂ ਨੂੰ ਸ਼ਰਮਸਾਰ ਕਰਨਾ (ਵੈਸੇ ਇਨ੍ਹਾਂ ਕੋਲ ਸ਼ਰਮ ਨਾਂ ਦੀ ਕੋਈ ਚੀਜ਼ ਤਾਂ ਹੁੰਦੀ ਨਹੀਂ)
ਇਨ੍ਹਾਂ ਨੂੰ ਗਰੁੱਪਾਂ ਵਿੱਚ ਅਗਾਊਂ ਬੈਨ ਕਰਨਾ
ਇਨ੍ਹਾਂ ਬਾਰੇ ਟੈਲੀਗ੍ਰਾਮ ਨੂੰ ਰਿਪੋਰਟ ਕਰਨਾ
ਕਾਨੂੰਨੀ ਕਾਰਵਾਈ ਲਈ ਸਬੂਤ ਜੁਟਾਉਣਾ

ਤੁਸੀਂ ਕਰਨਾ ਕੀ ਹੈ-
ਟੈਲੀਗ੍ਰਾਮ 'ਤੇ ਕਿਤੇ ਵੀ ਕੋਈ ਵੀ; ਤੁਹਾਨੂੰ ਜਾਂ ਕਿਸੇ ਹੋਰ ਬਾਰੇ ਬਕਵਾਸ ਕਰਦਾ, ਡਰਾ ਰਿਹਾ, ਕੋਈ ਗਲਤ ਪੋਸਟ ਪਾਉਂਦਾ ਤਾਂ ਓਹੀ ਪੋਸਟਾਂ @AgiyatBot ਨੂੰ ਫਾਰਵਰਡ ਕਰੋ, ਸਕਰੀਨਸ਼ਾਟ ਭੇਜੋ। ਜੇ ਸਕਰੀਨਸ਼ਾਟ 'ਤੇ ਕੋਈ ਚੀਜ਼ ਮਿਟਾਉਣਾ ਚਾਹੁੰਦੇ ਹੋ ਤਾਂ ਮਿਟਾ ਕੇ ਭੇਜ ਦੇਵੋ
ਜੇ ਤੁਹਾਨੂੰ ਫ਼ੋਨ 'ਤੇ ਕੋਈ ਤੰਗ-ਪ੍ਰੇਸ਼ਾਨ ਕਰਦਾ ਤਾਂ ਕਾਲ ਰਿਕਾਰਡਿੰਗ ਲਗਾਕੇ ਰੱਖੋ, ਗੱਲ ਕਰਦੇ ਸਮੇਂ ਉਸਨੂੰ ਜੋ ਕਹਿੰਦਾ ਕਹਿਣ ਦਿਓ, ਆਪ ਘੱਟ ਬੋਲੋ
ਟੈਲੀਗ੍ਰਾਮ ਤੋਂ ਇਲਾਵਾ ਵੱਟਸਐਪ ਦੇ ਸਕਰੀਨਸ਼ਾਟ ਵੀ ਭੇਜ ਸਕਦੇ ਹੋ
ਜੇ ਤੁਹਾਨੂੰ ਮੈਸਜ ਫਾਰਵਰਡ ਕਰਨਾ ਜਾਂ ਸਕਰੀਨਸ਼ਾਟ ਲੈਣਾ ਨਹੀਂ ਆਉਂਦਾ, ਤਾਂ ਜਿਹੜੇ ਗਰੁੱਪ ਵਿੱਚ ਕੋਈ ਬਕਵਾਸ ਕਰ ਰਿਹਾ, ਉਸਦਾ ਲਿੰਕ @AgiyatBot ਨੂੰ ਭੇਜ ਦੇਵੋ

ਮਹੀਨੇ ਕੁ ਬਾਦ, ਅਗਲੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਧੰਨਵਾਦ...