Get Mystery Box with random crypto!

ਜ਼ਰੂਰੀ ਸੰਦੇਸ਼ (ਖਾਸ ਕਰਕੇ ਐਡਮਿਨਾਂ ਲਈ) ਬੀਤੇ ਡੇਢ-ਦੋ ਸਾਲ ਤੋਂ ਟੈਲੀਗ੍ਰ | Punjabi Books

ਜ਼ਰੂਰੀ ਸੰਦੇਸ਼ (ਖਾਸ ਕਰਕੇ ਐਡਮਿਨਾਂ ਲਈ)

ਬੀਤੇ ਡੇਢ-ਦੋ ਸਾਲ ਤੋਂ ਟੈਲੀਗ੍ਰਾਮ 'ਤੇ ਇੱਕ ਸ਼ਾਤਰ ਗਰੋਹ ਸਰਗਰਮ ਹੈ, ਜਿਸਦਾ ਮਕਸਦ
- ਖਾਹਮਖਾਹ ਕਿਸੇ ਦੇ ਕੰਮ 'ਚ ਟੰਗ ਅੜਾਉਣਾ
- ਪੰਜਾਬੀਆਂ ਖਾਸ ਕਰਕੇ ਐਡਮਿਨਾਂ ਨੂੰ ਬਦਨਾਮ ਕਰਨਾ ਤੇ ਡਰਾਉਣਾ
- ਕਿਤਾਬਾਂ, ਅਖ਼ਬਾਰਾਂ ਤੇ ਹੋਰ ਪੰਜਾਬੀ ਚੈਨਲ/ਗਰੁੱਪਾਂ ਨੂੰ ਬੰਦ ਕਰਾਉਣਾ ਜਾਂ ਹੜੱਪਣਾ
- ਲੜਾਈ ਲਈ ਉਕਸਾਉਣਾ ਤੇ ਫਿਰ ਚੈਟ ਦੀ ਕੱਟਵੱਢ ਕਰਕੇ ਦੂਜੇ ਨੂੰ ਗਲਤ ਬਣਾਉਣਾ
- ਦੋਸਤੀ ਬਹਾਨੇ ਬੁਲਾ ਕੇ ਪੈਸੇ ਲੁੱਟਣਾ ਜਾਂ ਹੋਰ ਨੁਕਸਾਨ ਕਰਨਾ

ਆਪਣੇ ਕੰਮ ਨੂੰ ਅੰਜਾਮ ਦੇਣ ਲਈ ਇਹ ਕਿਸੇ ਨਾਲ ਦੋਸਤੀ ਗੰਢਦੇ ਹਨ, ਕਿਸੇ ਨੂੰ ਸਹਾਇਤਾ ਦਾ ਦਿਖਾਵਾ ਕਰਦੇ ਹਨ ਤੇ ਕਿਸੇ ਨੂੰ ਡਰਾਉਂਦੇ ਹਨ। ਬਹੁਤਿਆਂ ਨੂੰ ਤਾਂ ਇਨ੍ਹਾਂ ਬਾਰੇ ਪਤਾ ਹੀ ਨਹੀਂ ਚਲਦਾ, ਕਿਉਂਕਿ ਇਹ ਟੈਲੀਗ੍ਰਾਮ ਦੇ ਫ਼ੀਚਰਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਆਪਣੀ ਪਹਿਚਾਣ ਗੁਪਤ ਰੱਖਦੇ ਹਨ, ਜਾਂ ਪ੍ਰੋਫਾਈਲ ਬਦਲਦੇ ਰਹਿੰਦੇ ਹਨ। ਇੱਕ ਹੱਡਬੀਤੀ @PunjabiNewspaper ਚੈਨਲ 'ਚ ਪੜ੍ਹ ਸਕਦੇ ਹੋ।

ਟੈਲੀਗ੍ਰਾਮ ਦੀ ਵਰਤੋਂ ਕਰਦੇ ਹੋਏ ਖਿਆਲ ਰੱਖੋ-
- ਕਿਸੇ ਵੀ ਅਣਜਾਣ ਨਾਲ ਚੈਟ ਜਾਂ ਆਡੀਓ-ਵੀਡੀਓ ਕਾਲ 'ਤੇ ਗੱਲ ਨਾ ਕਰੋ
- ਪ੍ਰਾਈਵੇਟ ਚੈਟ ਜਾਂ ਗਰੁੱਪਾਂ ਵਿੱਚ ਕਿਸੇ ਨਾਲ ਬਹਿਸਬਾਜ਼ੀ ਜਾਂ ਗਾਲੀ-ਗਲੋਚ ਨਾ ਕਰੋ
- ਕੋਈ ਫਾਲਤੂ ਬੋਲ ਰਿਹਾ ਤਾਂ ਤੁਰੰਤ ਸਕਰੀਨਸ਼ਾਟ ਲੈ ਕੇ ਪੋਸਟ ਡਿਲੀਟ ਕਰੋ ਤੇ ਮੈਂਬਰ ਨੂੰ Ban ਕਰੋ (ਬਾਦ 'ਚ ਇਹ ਆਪਣੀ ਬਕਵਾਸ ਡਿਲੀਟ ਕਰ ਦਿੰਦੇ ਹਨ)
- ਕਿਸੇ ਨੂੰ ਵੀ ਆਪਣਾ ਅਤਾ-ਪਤਾ ਜਾਂ ਨਿੱਜੀ ਜਾਣਕਾਰੀ ਨਾ ਦਿਓ
- ਕਿਸੇ ਤੋਂ ਕੋਈ ਗਿਫ਼ਟ ਜਾਂ ਪੈਸੇ ਵਗੈਰਾ ਦੀ ਮਦਦ ਨਾ ਲਓ

ਚੁੱਪ ਰਹਿਕੇ ਜਾਂ ਡਰਕੇ ਆਪਣਾ ਕੰਮ ਬੰਦ ਕਰਨ ਦੀ ਕੋਈ ਜ਼ਰੂਰਤ ਨਹੀਂ। ਜੇ ਕੋਈ ਇਨ੍ਹਾਂ ਨਾਲ ਖ਼ੁਦ ਨਿਪਟ ਸਕਦਾ ਤਾਂ ਠੀਕ, ਨਹੀਂ ਤਾਂ ਕਾਨੂੰਨੀ ਕਾਰਵਾਈ ਦਾ ਰਾਹ ਫੜੋ। ਅਜਿਹੇ ਤੇ ਹੋਰ ਸਾਂਝੇ ਮਸਲਿਆਂ 'ਤੇ ਗੱਲਬਾਤ ਲਈ ਪੰਜਾਬੀ ਐਡਮਿਨਾਂ ਦਾ ਇੱਕ ਅਲੱਗ ਗਰੁੱਪ ਵੀ ਬਣਿਆ ਹੋਇਆ ਹੈ। ਕਾਨੂੰਨੀ ਕਾਰਵਾਈ ਦੀ ਮੁਢਲੀ ਜਾਣਕਾਰੀ ਤੇ ਗਰੁੱਪ ਲਿੰਕ ਲੈਣ ਲਈ @AgiyatBot 'ਤੇ ਸੰਪਰਕ ਕਰ ਸਕਦੇ ਹੋ

ਜੇ ਤੁਹਾਡੇ ਕੋਲ ਬੀਤੇ ਸਮੇਂ ਵਿੱਚ ਇਸ ਗਰੋਹ ਜਾਂ ਕਿਸੇ ਹੋਰ ਦੁਆਰਾ ਕਿਤੇ ਵੀ ਕੀਤੀ ਬਕਵਾਸ ਦੇ ਸਕਰੀਨਸ਼ਾਟ ਜਾਂ ਕਾਲ ਰਿਕਾਰਡਿੰਗ ਹੈ ਤਾਂ @AgiyatBot 'ਤੇ ਭੇਜੋ ਜੋ ਕਿ ਅੱਗੇ ਇੱਕ ਚੈਨਲ ਵਿੱਚ ਪਾਏ ਜਾ ਰਹੇ ਹਨ। ਅਗਲੀ ਪੋਸਟ ਵਿੱਚ ਇਸ ਨਵੇਂ ਚੈਨਲ ਦਾ ਲਿੰਕ ਦਿੱਤਾ ਜਾਵੇਗਾ।

ਪੜ੍ਹਨ ਤੇ ਸ਼ੇਅਰ ਕਰਨ ਲਈ ਧੰਨਵਾਦ